ਨਵੀਂ ਦਿੱਲੀ : ਮੀਂਹ ਦੇ ਮੌਸਮ 'ਚ ਖਿੜੀ ਕੁਦਰਤ ਨਾਲ ਤੁਹਾਡੀ ਸੁੰਦਰਤਾ ਵੀ ਖਿੜੀ, ਨਿਖਰੀ ਅਤੇ ਤਾਜ਼ਗੀ ਭਰੀ ਨਜ਼ਰ ਆਵੇ, ਇਸ ਲਈ ਤੁਸੀਂ ਸਾਦਗੀ ਭਰਿਆ ਵਾਟਰਪਰੂਫ ਨਿਊਡ ਮੇਕਅਪ ਅਜ਼ਮਾ ਸਕਦੇ ਹੋ। ਟੈਂਟ੍ਰਮਸ ਮੇਕਅਪ ਸਟੂਡੀਓ ਦੀ ਡਾਇਰੈਕਟਰ ਰਿਤਿਕਾ ਵੈਸ਼ ਨੇ ਮੀਂਹ ਦੇ ਮੌਸਮ ਮੁਤਾਬਕ ਸਹੀ ਮੇਕਅਪ ਚੁਣਨ ਲਈ ਕੁਝ ਟਿਪਸ ਦਿੱਤੇ ਹਨ।
ਨਿਊਡ ਮੇਕਅਪ ਲਈ ਤੁਹਾਨੂੰ ਹਮੇਸ਼ਾ ਪ੍ਰਾਈਮਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਸਕਾਰੇ ਦੀ ਵਰਤੋਂ ਮੇਕਅਪ ਦੀ ਸ਼ੁਰੂਆਤ ਅਤੇ ਅਖੀਰ 'ਚ ਵੀ ਕਰਨੀ ਚਾਹੀਦੀ ਹੈ। ਸ਼ੇਡਸ ਦੀ ਚੋਣ ਆਪਣੀ ਚਮੜੀ ਦੀ ਰੰਗਤ ਮੁਤਾਬਕ ਕਰੋ। ਗੋਰੀ ਰੰਗਤ ਲਈ ਪੀਚ ਸ਼ੇਡ ਦੀ ਚੋਣ ਕਰੋ, ਇਹ ਤੁਹਾਡੇ ਚਿਹਰੇ ਨੂੰ ਤਾਜ਼ਗੀ ਪ੍ਰਦਾਨ ਕਰੇਗਾ। ਕਣਕ ਵੰਨੇ ਰੰਗ ਲਈ ਗੁਲਾਬੀ ਰੰਗ ਦੀ ਚੋਣ ਕਰੋ, ਜਦਕਿ ਸਾਂਵਲੇ ਰੰਗ ਲਈ ਕਾਰਮਲ ਸ਼ੇਡ ਦਾ ਮੇਕਅਪ ਕਰੋ।
ਇਨ੍ਹਾਂ ਘਰੇਲੂ ਉਪਾਵਾਂ ਨਾਲ ਦੂਰ ਕਰੋ ਚਿੱਟੇ ਦਾਗ
NEXT STORY